ਮੈਨੂੰ ਚੰਗਾ ਲਗਦਾ

ਜੋ ਮੈਨੂੰ ਚੰਗਾ ਲਗਦਾ ਹੈ। 

ਮੇਰੀ ਸੋਚ ਦਾ ਹੀ ਖ਼ਾਕਾ ਹੈ।

ਕੋਈ ਤਾਂ ਤੂਫ਼ਾਨ ਉਠਾਓ,

ਸੰਨਾਟਾ ਹੀ ਸੰਨਾਟਾ ਹੈ।

ਜਿਸਨੂੰ ਲੋਕੀਂ ਦੁਹਰਾਉਂਦੇ ਹਨ,

ਉਹ ਬੀਤੇ ਕਲ੍ਹ ਦਾ ਕਿੱਸਾ ਹੈ।

ਹੋਠਾਂ ਤੇ ਮੁਸਕਾਣ ਹੈ ਭਾਵੇਂ,

ਅੱਖਾਂ ਵਿਚ ਉਸਦੇ ਗੁੱਸਾ ਹੈ।

ਜੋ ਮਜ਼ਲੂਮਾਂ ਰਲ ਕੇ ਲਾਇਆ, 

ਉਹ ਨਾਅਰਾ ਮੇਰਾ ਨਾਅਰਾ ਹੈ।

📝 ਸੋਧ ਲਈ ਭੇਜੋ