ਮੈਨੂੰ ਡੂੰਘੀ ਸੋਚ ਦੇ ਵਿਚ

ਮੈਨੂੰ ਡੂੰਘੀ ਸੋਚ ਦੇ ਵਿਚ ਪਾ ਗਿਆ।

ਕੋਈ ਸੰਗੀ ਜਦ ਵੀ ਚੇਤੇ ਗਿਆ।

ਜਾਂਦਾ ਜਾਂਦਾ 'ਵਾ ਦਾ ਬੁੱਲਾ ਸੀ ਕੋਈ,

ਮੇਰੀਆਂ ਆਸਾਂ ਨੂੰ ਜੋ ਪਰ ਲਾ ਗਿਆ।

ਹੋਈਆਂ ਸ਼ਾਖ਼ਾਂ ਸਾਵੀਆਂ ਤੇ ਰੱਤੀਆਂ,

ਕੌਣ ਥਾਂ ਥਾਂ ਰੰਗ ਇਹ ਵਰਤਾ ਗਿਆ।

ਸੋਹਲ ਪਰਛਾਵਾਂ ਕਿਸੇ ਦੀ ਯਾਦ ਦਾ,

ਬਣਕੇ ਅੰਬਰ ਮੇਰੇ ਦਿਲ ਤੇ ਛਾ ਗਿਆ।

ਓਸਨੂੰ ਮੈਂ ਜ਼ਖ਼ਮ ਆਖਾਂ ਜਾਂ ਗੁਲਾਬ,

ਦਿਲ ਦੀ ਸੁੰਝੀ ਝੋਕ ਜੋ ਮਹਿਕਾ ਗਿਆ।

📝 ਸੋਧ ਲਈ ਭੇਜੋ