ਮੈਨੂੰ ਦੂਰੋਂ ਨਾ ਵੇਖਿਆ ਜਾਏ ।
ਮੇਰੇ ਪਾਣੀ 'ਚ ਉਤਰਿਆ ਜਾਏ ।
ਚੁੱਪ ਰੂਹਾਂ ਨੂੰ ਮਾਰ ਘੱਤਦੀ ਏ,
ਜੋ ਵੀ ਦਿਲ ਵਿਚ ਹੈ ਉਚਰਿਆ ਜਾਏ।
ਮਿਲ ਹੀ ਜਾਊ ਗੁਆਚਿਆ ਮੋਤੀ,
ਉਸ ਨੂੰ ਘਰ ਵਿਚ ਜੇ ਢੂੰਡਿਆ ਜਾਏ ।
ਕਲ੍ਹ ਜੇ ਚਾਹੁੰਦੇ ਹੋ ਸਹਿਜ ਹੋ ਜਾਵੇ,
ਅੱਜ ਦੀ ਤਲਖ਼ੀ ਨੂੰ ਸਮਝਿਆ ਜਾਏ !
ਲੋਕਾਂ ਕਰ ਲਈ ਬਸਤੀ ਆਬਾਦ,
ਬਹੁਤ ਗੰਧਲਾ ਗਿਆ ਹੈ ਇਹ ਸਰਵਰ,
ਇਸ ਦੇ ਪਾਣੀ ਨੂੰ ਬਦਲਿਆ ਜਾਏ ।
ਸੱਚ ਮੈਲਾ ਵੀ ਹੋਣ ਲੱਗ ਜਾਂਦੈ,
ਇਸ ਨੂੰ ਮੁੜ ਮੁੜ ਜੇ ਪਰਖਿਆ ਜਾਏ ।