ਮੈਨੂੰ ਕਿੰਜ ਤ੍ਰੇਲੀ ਆਵੇ ਦੁੱਖ ਦੇ ਵਿੱਚ

ਮੈਨੂੰ ਕਿੰਜ ਤ੍ਰੇਲੀ ਆਵੇ ਦੁੱਖ ਦੇ ਵਿੱਚ,

ਇਹਦੇ ਧੱਫੇ ਜਰਦਾ ਰਿਹਾਂ ਵਾਂ ਕੁੱਖ ਦੇ ਵਿੱਚ

ਉਨ੍ਹਾਂ ਲਾਗੇ ਉੱਚਾ ਸਾਹ ਵੀ ਪਾਪ ਜਿਹਾ,

ਜਿਹੜੇ ਲੋਕੀ ਸੁੱਤੇ ਪਏ ਨੇ ਸੁੱਖ ਦੇ ਵਿੱਚ

ਇਹ ਵੀ ਮੁਨਕਰ ਹੋ ਨਾ ਜਾਵੇ ਮੇਰੇ ਵਾਂਗ,

ਇਹਦੀ ਭੁੱਖ ਵੀ ਰੱਖ ਦੇ ਮੇਰੀ ਭੁੱਖ ਦੇ ਵਿੱਚ

ਮੌਤ ਕਿਤੇ ਵੀ ਆਵੇ ਮੇਰੀ ਸੱਧਰ ਸੁਣ,

ਦੱਬਿਆ ਜਾਵਾਂ ਪਾਕਪਤਣ ਦੀ ਕੁੱਖ ਦੇ ਵਿੱਚ

📝 ਸੋਧ ਲਈ ਭੇਜੋ