ਮੈਂ ਸ਼ਹਿਰ ਨਹੀਂ ਹੋਣਾ ਚਾਹੁੰਦਾ
ਅਤਿ ਆਧੁਨਿਕ
ਸੁਵਿਧਾਵਾਂ ਨਾਲ ਲੈਸ
ਚੌੜੀਆਂ ਸੜਕਾਂ
ਸੜਕਾਂ ਤੇ ਲੱਗੀਆਂ
ਸਟ੍ਰੀਟ ਲਾਈਟਾਂ
ਹਰੇ ਭਰੇ
ਇਕੋ ਜਿਹੇ ਦਰੱਖਤ
ਬੇਸ਼ੁਮਾਰ ਗੱਡੀਆਂ
ਦੁਪਹੀਆ ਵਾਹਨ
ਵਾਹਨਾਂ ਦੀਆਂ ਲੰਬੀਆਂ ਕਤਾਰਾਂ
ਸ਼ੋਰਗੁਲ
ਸ਼ੌਪਿੰਗ ਮੌਲ
ਫੂਡ ਜੌਇੰਟ
ਅਣਜਾਣ ਗੁਆਂਢੀ
ਖ਼ੂਬਸੂਰਤ ਸ਼ਮਸ਼ਾਨ ਘਰ
ਤਰਤੀਬ ਨਾਲ ਬਣੇ
ਫਲੈਟ
ਸ਼ਾਮ ਦੀ ਸੈਰ ਤੇ
ਟਹਿਲਦੇ ਲੋਕ
ਇਸ ਸਭ ਵਿੱਚ
ਗੁਆਚ ਜਾਏਗਾ
ਮੇਰਾ ਨਿੱਘ
ਮੇਰੀ ਅਪਣੱਤ
ਮੇਰੇ ਨਿਵਾਸੀਆਂ ਦਾ ਆਪਸੀ ਮੋਹ
ਇੱਕ ਦੂਜੇ ਦੇ ਨਾਨਕੇ ਦਾਦਕਿਆਂ ਤਕ ਦੀ ਸਾਂਝ
ਸਾਂਝੇ ਦੁੱਖ ਸੁੱਖ
ਬੋਹੜ ਹੇਠ ਬੈਠੇ
ਬਾਬੇ
ਸਾਂਝੀਆਂ ਮਕਾਣਾਂ
ਧੁੱਪੇ ਡਾਹੇ ਮੰਜੇ
ਪੀੜ੍ਹੀਆਂ ਦੀ ਸਾਂਝ
ਸਾਂਝੇ ਲੰਗਰ
ਖੁਰਲੀਆ ਤੇ ਬੰਨ੍ਹੇ ਡੰਗਰ
ਸਾਂਝੀਆਂ ਲੋਹੜੀਆਂ
ਮੇਲੇ ਜਾਂਦੀਆਂ ਟਰਾਲੀਆਂ
ਹੱਸਦੇ ਖੇਡਦੇ
ਕਿਸਾਨ ਤੇ ਕਾਮੇ
ਸਾਧਾਰਨ ਜਾਮੇ
ਮੈਂ ਖ਼ੁਸ਼ ਹਾਂ ਸਾਦਗੀ ਵਿੱਚ
ਨਹੀਂ ਬਣਨਾ
ਆਧੁਨਿਕ
ਮੈਨੂੰ ਪਿੰਡ ਹੀ ਰਹਿਣ ਦਿਓ