ਜਗਦੀ ਜੋਤ ਡਿੱਠੀ ਜਦ ਨੂਰੀ,

ਉੱਡ ਆਯਾ ਪਰਵਾਨਾ

ਨਾਨਕ ਨਾਮ ਪਯਾਰੇ "ਪੀ" ਦੀ,

ਮਦ ਪੀ ਹੋਯਾ ਦਿਵਾਨਾ

ਲੋਕੀਂ ਕਹਿਣ 'ਦੀਵਾਨਾ' ਉਸਨੂੰ,

ਉਹ 'ਦੁਰ-ਦਾਨਾ' ਦਾਨਾ,

'ਸ਼ਰਫ਼' ਪਿਆਰੇ ਜ਼ਿੰਦਾ ਹੋਯਾ,

ਮਰ ਮਰ ਕੇ ਮਰਦਾਨਾ

📝 ਸੋਧ ਲਈ ਭੇਜੋ