ਮਾਰੂਥਲ ਜਿਹੀ ਜ਼ਿੰਦਗੀ

ਮਾਰੂਥਲ ਜਿਹੀ ਜ਼ਿੰਦਗੀ ਵਿਚ  

ਮੋਹ ਦੀਆਂ ਕਣੀਆਂ

 

ਬੁੱਲ੍ਹਾਂ ਤੇ ਆਈ  ਸਿੱਕਰੀ ਲਈ 

ਘਿਓ  ਦੀਆਂ ਬੂੰਦਾਂ

  

ਵੀਰਾਨ ਪਈ ਜ਼ਿੰਦਗੀ ਲਈ  

ਬਹਾਰਾਂ  ਦੇ ਮੌਸਮ 

 ਰਿਸਦੇ  ਹੋਏ ਜ਼ਖਮਾਂ ਲਈ 

ਰੂੰਅ ਦਾ ਫੈਹਾ

 

ਸੁੰਨਸਾਨ ਦਿਲ ਲਈ 

ਦਿਲਕਸ਼ ਸੰਗੀਤ

  

ਯਖ਼ ਠੰਢੇ ਅਹਿਸਾਸ ਲਈ  

ਕੋਸੀ ਜਿਹੀ ਧੁੱਪ  

ਬੇਮਕਸਦ ਜ਼ਿੰਦਗੀ ਲਈ  

ਜੀਣ ਦਾ ਬਹਾਨਾ 

   

 ਝੂਠ ਦੇ ਪਸਾਰੇ ਵਿੱਚ  

ਸੱਚ ਦੀ ਰੋਸ਼ਨੀ 

ਪੱਥਰ ਹੋ ਚੁੱਕੇ  ਸਰੀਰ ਲਈ 

ਮੋਹ ਦੀ  ਗਲਵੱਕੜੀ 

 

ਸੁੱਤੇ ਹੋਏ ਅਹਿਸਾਸਾਂ ਨੂੰ ਜਗਾਉਣ ਲਈ 

ਇੱਕ ਹਲੂਣਾ 

 

ਤਪਦੀ ਹੋਈ ਜਿੰਦ ਲਈ  

ਪੱਛੋਂ ਦਾ ਬੁੱਲ੍ਹਾ  

ਮਰ ਚੁੱਕੇ ਅਹਿਸਾਸਾਂ ਲਈ  

ਪੁਰੇ ਦੀ ਹਵਾ

ਬੇਭਰੋਸਗੀ ਤੋਂ ਮੁਕਤ ਕਰਨ ਲਈ 

ਮੱਥੇ ਦਾ ਚੁੰਮਣ  

ਰੂਹ ਨੂੰ ਆਜ਼ਾਦ ਕਰਨ ਲਈ  

 ਕਲਾਵਾ ਭਰਨਾ 

 

ਦੁਨੀਆਂ ਲਈ ਕੁਝ ਵੀ ਹੋਏ 

ਮੇਰੇ ਲਈ ਬਣਿਆ 

ਮੁਕਤੀ ਦਾ ਰਾਹ 

📝 ਸੋਧ ਲਈ ਭੇਜੋ