ਮਾਰੂਥਲ ਵਿੱਚ ਤ੍ਰਿਹਾਇਆ   ਦੀ ਬਾਤ  

ਹਰ ਕੋਈ ਪਾਉਂਦਾ 

ਪਰ ਮਾਰੂਥਲ

ਤ੍ਰੇਹ ਉਹਨੂੰ ਵੀ ਲੱਗਦੀ 

ਹਿੱਕ ਤੇ ਵਗਦੇ

ਸੁੱਕੇ ਦਰਿਆ  

ਰੋਮ ਰੋਮ ਪਿਆਸਾ  

ਤੜਫਦਾ ਇਕ ਬੂੰਦ ਲਈ  

ਕੋਈ ਛਾਂ ਨਹੀਂ ਲੱਭਦੀ  

ਆਸੇ ਪਾਸੇ

ਡੂੰਘੀ ਉਤਰ ਚੁੱਕੀ  

ਤ੍ਰੇਹ ਨਾਲ ਭਰਿਆ  

ਵੇਖਦਾ  

ਆਕਾਸ਼ ਵੱਲ  

ਉਮੀਦ ਭਰੀਆਂ ਅੱਖਾਂ ਨਾਲ  

ਪਿੰਡੇ ਤੇ ਪਏ  

ਸੁੱਕ ਦੇ ਨਿਸ਼ਾਨ

ਖੁਸ਼ਕ ਸਿਕਰੀ  

ਖੁਰਕ ਕਰ  

ਹੋ ਜਾਣਾ ਚਾਹੁੰਦਾ  

ਲਹੂ ਲੁਹਾਣ  

ਕਿਤੇ  

ਲਹੂ ਨਾਲ ਹੀ ਬੁਝ ਜਾਵੇ  

ਅੰਤਾਂ ਦੀ ਤ੍ਰੇਹ

📝 ਸੋਧ ਲਈ ਭੇਜੋ