ਗੜੇ ਇਸ਼ਕ ਨੇ ਮਾਰਿਆ ਮੀਆਂ ਰਾਂਝਾ, 

ਨਹੀਂ ਤਾਂ ਅੱਜ ਕਿਧਰੇ 'ਰਾਜਯਪਾਲ' ਹੁੰਦਾ

ਲਿਆ ਦਿਲ ਤੇ ਲੈ ਹੋ ਗਿਆ ਤਿੱਤਰ,

ਜਿਵੇਂ ਓਸਦੇ ਪਿਓ ਦਾ ਮਾਲ ਹੁੰਦਾ

ਰਾਂਝੇ ਨਾਥ ਨੂੰ ਆਖਿਆ ਬਖ਼ਸ਼ ਤੂੰਹੀਓਂ,

ਮੈਥੋਂ ਹੀਰ ਨੂੰ ਨਹੀਂ ਉਧਾਲ ਹੁੰਦਾ

ਪੰਛੀ ਦਿਲ ਨਹੀਂ ਸਮਝਿਆ ਅਜੇ ਤੀਕਰ,

ਰੂਪ ਚੋਗਾ ਤੇ ਜ਼ੁਲਫ਼ਾਂ ਦਾ ਜਾਲ ਹੁੰਦਾ।

📝 ਸੋਧ ਲਈ ਭੇਜੋ