ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ

ਮਸਜਿਦ ਮੋਤੀਆਂ ਦੀ ਭਾਵੇਂ ਜੜੀ ਹੋਵੇ,

ਨਹੀਂ ਹਿੰਦੂ ਤੇ ਇਕ ਵੀ ਜਾਂਦਾ

ਮੰਦਰ ਵਿਚ ਪਵੇ ਝਲਕ ਕਾਅਬਿਆਂ ਦੀ,

ਮੁਸਲਮਾਨ ਦਾ ਇਕ ਨਹੀਂ ਜੀਅ ਜਾਂਦਾ

ਇਹਨਾਂ ਦੋਹਾਂ ਤੋਂ ਜਿਹੜੇ ਪਏ ਰਹਿਣ ਲੜਦੇ,

ਭਲਾ ਉਹਨਾਂ ਦਾ ਇਹਦੇ 'ਚ ਕੀ ਜਾਂਦਾ

ਚੰਗਾ ਹੁੰਦਾ ਮੈਅਖ਼ਾਨੇ ਬਣਾ ਛੱਡਦੇ,

ਜੀਹਦਾ ਜੀ ਕਰਦਾ ਉਹੋ ਪੀ ਜਾਂਦਾ

📝 ਸੋਧ ਲਈ ਭੇਜੋ