ਮੌਹਰਾ ਦਾਨ ਕਰੋ

ਅੱਧੀ ਅੱਧੀ ਰਾਤੀਂ ਅਗਨ ਭਮੂਕਾ 

ਬਣ ਕੇ ਪਿੰਡ 'ਚੋਂ ਮੈਂ ਲੰਘਣਾ 

ਹਰ ਹਰ ਬੂਹੇ ਅਲਖ ਜਗਾਉਣੀ 

ਹਰ ਹਰ ਥਾਂ ਮੌਹਰਾ ਮੰਗਣਾ

ਬਿਨ ਮਰਿਆਂ ਜੋ ਦਫ਼ਨਾਏ ਨੇ

ਵੈਣ ਉਨ੍ਹਾਂ ਦੇ ਮੈਂ ਪਾਵਾਂ 

ਸ੍ਰਾਪ ਉਨ੍ਹਾਂ ਦਾ ਸੜਦਾ ਬਲਦਾ 

ਹਰ ਇਕ ਬੂਹੇ ਤੇ ਟੰਗਣਾ

ਮੌਹਰੇ ਵਾਲਿਓ ਅਪਣਾ ਅਪਣਾ

ਸਾਰਾ ਮੌਹਰਾ ਦਾਨ ਕਰੋ

ਅਜੇ ਤਾਂ ਆਸ਼ਕ ਬਹੁਤ ਬਚੇ ਨੇ

ਖ਼ਤਮ ਅਜੇ ਹੋਈ ਜੰਗ ਨਾ

📝 ਸੋਧ ਲਈ ਭੇਜੋ