ਮੌਸਮ ਹੋਵੇ ਜਿਸ ਦਾ ਗਹਿਣਾ

ਮੌਸਮ ਹੋਵੇ ਜਿਸ ਦਾ ਗਹਿਣਾ

ਉਹੀਓ ਫੁੱਲ ਟਾਹਣੀ ਤੇ ਰਹਿਣਾ

ਦੋਵੇਂ ਕੰਮ ਸੌਖੇ ਹੁੰਦੇ,

ਜਿੱਤ ਕੇ ਲੜਨਾ, ਹਾਰ ਕੇ ਬਹਿਣਾ

ਤਾਂ ਫਿਰ ਦੋ-ਕੰਮ ਔਖੇ ਵੀ ਨੇ-

ਨਾ ਦੁਖ ਦੇਣਾ, ਨਾ ਦੁਖ ਸਹਿਣਾ

ਅੱਗਾਂ ਵੀ ਇਹ ਲਾ ਸਕਦਾ ਹੈ,

ਅੱਖਾਂ 'ਚੋਂ ਹੰਝੂਆਂ ਦਾ ਬਹਿਣਾ

ਹਰ ਇਕ ਟਹਿਣੀ ਖ਼ਤਰਾ ਹੁੰਦੀ,

ਜੇ ਕਰ ਟੁੱਟੇ ਪੂਰਾ ਟਹਿਣਾ

ਮੁਸ਼ਕਿਲ ਹੁੰਦਾ ਖ਼ੁਸ਼ਬੂ ਦੇ ਲਈ,

'ਵਾ ਚੱਲੇ ਤੇ ਫੁੱਲ ਵਿੱਚ ਰਹਿਣਾ

'ਸ਼ਾਹ ਜੀ' ਬਹੁਤੇ ਵਕਤਾਂ ਉੱਤੇ,

ਮੁਸ਼ਕਿਲ ਹੁੰਦਾ ਕੁਝ ਵੀ ਕਹਿਣਾ

📝 ਸੋਧ ਲਈ ਭੇਜੋ