ਅੰਬਰ 'ਤੇ ਧੂੰਏਂ ਦੇ ਫੁੱਲ
ਹਰ ਪਾਸੇ ਖਿੰਡ ਰਹੇ ਹਨ
ਅਤੇ ਅਸੀਮ ਪੀੜ ਹੈ
ਜਿਸ ਨੂੰ ਬਰਸ ਕੇ ਖਾਲੀ ਹੋਣਾ ਹੈ
ਸਾਹਮਣੇ ਪਹਾੜ ਦੇ ਬਾਦਬਾਨ ਪਿੱਛੇ
ਢੁੱਕਿਆ ਹੈ ਸੂਰਜ
ਜੋ ਦਿਨ ਨੂੰ ਖਤਮ ਕਰ ਗਿਆ ਹੈ
ਆਪਣੇ ਸੁਨਹਿਰੀ ਅਸ਼ਤਰ ਨਾਲ
ਅਤੇ ਹੁਣ ਮੈਨੂੰ ਨਜ਼ਰ ਆ ਰਹੀ ਹੈ
ਆਸਮਾਨ 'ਚ ਉਲਟੀ ਵਹਿੰਦੀ ਹੋਈ ਇੱਕ ਨਦੀ
ਹਰਿਆਲੀ ਰਹਿਤ ਖੜੀ ਪਹਾੜੀਆਂ
ਅਤੇ ਬਰਫ਼ ਭਰੇ ਖੁਸ਼ਕ ਜੰਗਲਾਂ ਦੀ
ਇਕੱਲ ਭੋਗ ਰਹੀ ਹਾਂ ਮੈਂ
ਬੇਆਬਾਦ ਦੇਵਤਿਆਂ ਦੁਆਰਾ ਸ਼ਰਾਪਿਤ ਹਾਂ
ਨਿਮਰਤਾ ਨਾਲ ਸਵੀਕਾਰ ਕਰਨ ਦੇ ਕਿ
ਮਾਯੋਸੋਟਿਸ ਦੇ ਰਹੱਸ ਭਰੇ ਲਾਸਾਨੀ ਨੀਲੇ ਫੁੱਲ
ਤੇਰੀ ਯਾਦ ਦਵਾਉਂਦੇ ਹਨ