ਮੀਲਾਂ ਤੋਂ ਅਪਣਾ ਘਰ ਵੇਖਾਂ

ਮੀਲਾਂ ਤੋਂ ਅਪਣਾ ਘਰ ਵੇਖਾਂ।

ਧਰਤੀ ਤੋਂ ਜਿਓਂ ਅੰਬਰ ਵੇਖਾਂ।

ਪਰਦੇਸਾਂ ਵਿਚ ਘਾਟ ਕੋਈ,

ਫਿਰ ਵੀ ਏਧਰੋਂ ਓਧਰ ਵੇਖਾਂ।

ਦੇਸ ਬੜੇ ਨੇ ਵਿਕਸਤ ਲਗਦੇ,

ਪਛੜੇ ਹੋਏ ਦਿਲ ਪਰ ਵੇਖਾਂ।

ਢਲਦੀ ਉਮਰ ਬਣੇ ਪਰਦੇਸੀ,

ਉਖੜੇ ਉਖੜੇ ਤੇਵਰ ਦੇਖਾਂ।

ਵਸਦੇ ਰਸਦੇ ਘਰ ਛੱਡ ਆਏ,

ਫ਼ੱਨੇ ਖ਼ਾਂ ਮੈਂ ਬੇ ਘਰ ਵੇਖਾਂ।

ਢੁਬਦਾ ਬੇੜਾ ਕੱਦ ਤਾਰਨਗੇ,

ਭਟਕੇ ਹੋਏ ਰਹਿਬਰ ਵੇਖਾਂ।

ਮਹਿਲਾਂ ਵਰਗੇ ਘਰ ਛੱਡ ਆਏ,

ਬਣਦੇ ਹੋਏ ਖੰਡਰ ਵੇਖਾਂ।

📝 ਸੋਧ ਲਈ ਭੇਜੋ