ਮੀਮ-ਮੈਂ ਕੌਣ ਜੱਟੀ ਲਏਂ ਨਾਉਂ ਕੀਂਹਦਾ

ਮੀਮ-ਮੈਂ ਕੌਣ ਜੱਟੀ ਲਏਂ ਨਾਉਂ ਕੀਂਹਦਾ

ਮੈਂ ਆਸ਼ਿਕ ਹਾਂ ਖੂਬਸੂਰਤਾਂ ਦੀ

ਮੈਂ ਕੌਣ ਕਮੀਨੜੀ ਕਾਬੇ ਦੇ ਲਾਇਕ

ਪੂਜਾ ਕਰੇਸਾਂ ਮੂਰਤਾਂ ਦੀ

ਅਲਿਫ ਬੇ ਤੇ ਅਨ ਬਨ ਆਵੇ ਨਾਹੀਂ

ਅਤੇ ਕਾਰੀ ਸਦੈਨੀਆਂ ਸੂਰਤਾਂ ਦੀ

ਸ਼ੌਕ ਹੱਜ ਦਾ ਰੋਜ਼ੇ ਉਡੀਕੇ

ਸਇਤ ਪੁਛ ਜ਼ਰੂਰਤਾਂ ਦੀ

ਵੈਸਾਂ ਅਜ ਬੇਲੀ ਦੇ ਬੇਲੇ,

ਹੈਦਰ ਕੇਹੀ ਪੁਛ ਮਹੂਰਤਾਂ ਦੀ ।੫।

📝 ਸੋਧ ਲਈ ਭੇਜੋ