ਮੀਮ-ਮੈਂ ਕੋਝੀ ਮੇਰਾ ਦਿਲਬਰ

ਮੀਮ-ਮੈਂ ਕੋਝੀ ਮੇਰਾ ਦਿਲਬਰ ਸੋਹਣਾ,

ਕਿਉਂ ਕਰ ਉਸ ਨੂੰ ਭਾਵਾਂ ਹੂ

ਵਿਹੜੇ ਸਾਡੇ ਵੜਦਾ ਨਾਹੀਂ,

ਲੱਖ ਵਸੀਲੇ ਪਾਵਾਂ ਹੂ

ਨਾ ਸੋਹਣੀ ਨਾ ਦੌਲਤ ਪੱਲੇ,

ਕਿਉਂ ਕਰ ਯਾਰ ਮਨਾਵਾਂ ਹੂ

ਇਹ ਦੁਖ ਹਮੇਸ਼ਾ ਰਹਸੀ ਬਾਹੂ,

ਰੋਂਦੜੀ ਹੀ ਮਰ ਜਾਵਾਂ ਹੂ

 

📝 ਸੋਧ ਲਈ ਭੇਜੋ