ਮੀਮ-ਮੈਂ ਸ਼ਾਹਬਾਜ਼ ਕਰਾਂ

ਮੀਮ-ਮੈਂ ਸ਼ਾਹਬਾਜ਼ ਕਰਾਂ ਪਰਵਾਜ਼ਾਂ,

ਵਿਚ ਅਫਲਾਕ ਕਰਮ ਦੇ ਹੂ

ਜ਼ਬਾਂ ਤਾਂ ਮੇਰੀ ਕੁੰਨ ਬਰਾਬਰ,

ਮੋੜਾਂ ਕੰਮ ਕਲਮ ਦੇ ਹੂ

ਅਫਲਾਤੂਨ ਅਰਸਤੂ ਵਰਗੇ,

ਮੈਂ ਅੱਗੇ ਕਿਸ ਕੰਮ ਦੇ ਹੂ

ਹਾਤਿਮ ਵਰਗੇ ਲੱਖ ਕਰੋੜਾਂ,

ਦਰ ਬਾਹੂ ਦੇ ਮੰਗਦੇ ਹੂ

 

📝 ਸੋਧ ਲਈ ਭੇਜੋ