ਮੀਮ-ਮੈਂ ਤਾਂ ਘੋਲ ਘੱਤਾਂ ਤੈਥੋਂ ਜਿੰਦੜੀ ਭੀ

ਮੀਮ-ਮੈਂ ਤਾਂ ਘੋਲ ਘੱਤਾਂ ਤੈਥੋਂ ਜਿੰਦੜੀ ਭੀ

ਪਰ ਕੀਤਾ ਭੀ ਕਦੀ ਘੋਲੀਆਂ ਨੇ

ਖਾਸਾ ਯੂਸਫ ਪਾਕ ਤੋਂ ਚੰਦੀਆਂ ਭੀ

ਬੀਸਾਂ ਬੀਸੀ ਘੋਲੀਆਂ ਨੇ

ਜਿਨਹਾਂ ਨਾਜ਼ਾਂ ਦੇ ਨਾਲ ਧਮਾਈਆਂ ਨੇ ਰਾਤੀ

ਚੋਲੀ ਦੀਆਂ ਤਨੀਆਂ ਖੋਲ੍ਹੀਆਂ ਨੇ

ਜਿਨਹਾਂ ਸੋਨੇ ਦੀ ਨੱਕ ਨਿਉਲੀਆਂ ਨੇ

ਉਥੇ ਹੋਂਦੀਆਂ ਜ਼ਿਬ੍ਹਾ ਬੋਲੀਆਂ ਨੇ

ਓਥੇ ਹੂਰਾਂ ਭੀ ਜ਼ਿਬ੍ਹਾ ਦੀ ਵਾਰੀ ਨਾ ਪਾਈ

ਆਖਿਰ ਜੈਂਦੀਆਂ ਜੋਲੀਆਂ ਨੇ

ਓਥੇ ਸਦੈਂਦੀਆਂ ਸੱਭੇ ਸੋਹਣੀਆਂ

ਰਾਂਝਣ ਭਾਣੇ ਭੋਲੀਆਂ ਨੇ

ਰਾਂਝਾ ਛੋੜ ਭੂਟੇ ਲਾਈਆਂ

ਝੰਗ ਇਕੇ ਸੈ ਲੋਲੀਆਂ ਨੇ

ਕਾਈ ਮਿੱਠੜੀ ਤਿਖੜੀ ਭਾਹ ਪ੍ਰੇਮ ਦੀ

ਭੈਣੋਂ ਸਿਆਲੀਂ ਲੋਲੀਆਂ ਨੇ

ਓਸ ਅਣੋਖੜੇ ਨੀਂਗਰ ਨੂੰ ਭਲਾ

ਕੂਕ ਸੁਣਾ ਹੁਣ ਬੋਲੀਆਂ ਨੇ

ਵਿਤ ਤਨੂਰ ਦੇ ਨਹਰੀਂ ਲਾਈਆਂ

ਹੰਝੂ ਨਦੀਆਂ ਲੌ ਲੋਲੀਆਂ ਨੇ

ਸਬਰ ਕਰੇ ਰੱਜ ਯਾਰ ਨੂੰ ਵੇਖੇ,

ਹੈਦਰ ਨਾਹੀਂ ਤਾਂ ਬੋਲੀਆਂ ਨੇ ।੧੫।

📝 ਸੋਧ ਲਈ ਭੇਜੋ