ਮੀਮ-ਮੈਂਡਾ ਦੀਨ ਯਕੀਨ ਈਮਾਨ ਭੀ ਤੂਹੀਂ

ਮੀਮ-ਮੈਂਡਾ ਦੀਨ ਯਕੀਨ ਈਮਾਨ ਭੀ ਤੂਹੀਂ

ਦੀਨ ਦੀ ਰਖ ਅਮਾਨ ਭੀ ਤੂੰ

ਮੈਂਡੀ ਵਾਹਰ ਭੀ ਤੂਹੀਂ ਸੁਖ ਭੀ ਤੂਹੀਂ

ਮਾਣ ਭੀ ਤੂਹੀਂ ਤ੍ਰਾਣ ਭੀ ਤੂੰ

ਮੈਂਡਾ ਸੱਕਾ ਸੌਹਰਾ ਖੇਸ਼ ਭੀ ਤੂਹੀਂ

ਮਾਂ ਭੀ ਤੂਹੀਂ ਤੇ ਜਾਨ ਭੀ ਤੂੰ

ਮੈਂਡਾ ਲਸ਼ਕਰ ਫੌਜਾਂ ਗੱਟ ਕਟਕ ਤੇ

ਨੇਜ਼ਾ ਭੀ ਤੂਹੀਂ ਨਿਸ਼ਾਨ ਭੀ ਤੂੰ

ਉਹ ਘੁਣ ਘੁਣ ਘਿਣ ਘਿਣ ਧਾਵਾਂ ਧਾਵਾਂ

ਨੌਬਤ ਭੀ ਤੂਹੀਂ ਸ਼ਾਨ ਭੀ ਤੂੰ

ਮੈਂਡਾ ਖੰਜਰ ਤੂੰ ਤਲਵਾਰ ਭੀ ਤੂਹੀਂ

ਨੇਜ਼ਾ ਭੀ ਤੂਹੀਂ ਬਾਣ ਭੀ ਤੂੰ

ਮੈਂਡਾ ਸਾਹਿਬ ਭੀ ਤੂਹੀਂ ਸਰਦਾਰ ਭੀ ਤੂਹੀਂ

ਰਾਜਾ ਤੇ ਸੁਲਤਾਨ ਭੀ ਤੂੰ

ਤੂਹੀਂ ਲਾਲ ਸ਼ਕਰ ਲਬ ਮਿੱਠੜਾ ਹਾਸਾ

ਤੂਹੀਂ ਮਾਨ ਭੀ ਤੂੰ

ਤੂਹੀਂ ਨਾਜ਼ ਨਿਗਾਹ ਤੂੰ ਸੁਰਮਾ ਭੀ

ਚਸ਼ਮ ਸਿਆਹ ਮਸਤਾਨ ਭੀ ਤੂੰ

ਮੈਂਡੇ ਦਿਲਦਾਰ ਦਿਲਬਰ ਯਾਰ ਪਿਆਰਾ ਤੂਹੀਂ

ਦੀਨ ਭੀ ਤੂੰ ਇਮਾਨ ਭੀ ਤੂੰ

ਅਲੀ ਹੈਦਰ ਸਾਜ ਵਜਾਣ ਵਾਲਾ,

ਤਾਰ ਭੀ ਤੂਹੀਂ ਤੇ ਤਾਨ ਭੀ ਤੂੰ

📝 ਸੋਧ ਲਈ ਭੇਜੋ