ਮੀਮ-ਮਜ਼੍ਹਬਾਂ ਦੇ ਦਰਵਾਜ਼ੇ

ਮੀਮ-ਮਜ਼੍ਹਬਾਂ ਦੇ ਦਰਵਾਜ਼ੇ ਉਚੇ,

ਰਾਹ ਰੱਬਾਨਾ ਮੇਰੀ ਹੂ

ਪੰਡਿਤ ਤੇ ਮੁਲਵਾਣਿਆਂ ਕੋਲੋਂ,

ਛੁਪ ਛੁਪ ਲੰਘੀਏ ਚੋਰੀ ਹੂ

ਅੱਡੀਆਂ ਮਾਰਨ ਕਰਨ ਬਖੇੜੇ,

ਦਰਦਮੰਦਾਂ ਦੇ ਖੋਰੀ ਹੂ

ਬਾਹੂ ਚਲ ਉਥਾਈਂ ਵੱਸੀਏ,

ਜਿੱਥੇ ਦਾਅਵਾ ਨਾ ਕਿਸੇ ਹੋਰੀ ਹੂ

📝 ਸੋਧ ਲਈ ਭੇਜੋ