ਮੀਮ-ਮਾਲ ਜਾਨ ਸਭ ਖਰਚ

ਮੀਮ-ਮਾਲ ਜਾਨ ਸਭ ਖਰਚ ਕਰਾਹਾਂ,

ਕਰੀਏ ਖਰੀਦ ਫ਼ਕੀਰੀ ਹੂ

ਫ਼ਕਰ ਕਨੋ ਰੱਬ ਹਾਸਲ ਹੋਵੇ,

ਕਿਉਂ ਕੀਚੇ ਦਿਲਗੀਰੀ ਹੂ

ਦੁਨੀਆਂ ਕਾਰਣ ਦੀਨ ਵੰਜਾਵਣ,

ਕੂੜੀ ਸ਼ੇਖੀ ਪੀਰੀ ਹੂ

ਤਰਕ ਦੁਨੀਆਂ ਥੀਂ ਕੀਤੀ ਬਾਹੂ,

ਸ਼ਾਹ ਮੀਰਾਂ ਦੀ ਮੀਰੀ ਹੂ

(ਮੀਰੀ=ਬਾਦਸ਼ਾਹੀ)

📝 ਸੋਧ ਲਈ ਭੇਜੋ