ਮੀਮ-ਮੁਰਸ਼ਦ ਬਾਝੋਂ ਫ਼ਕਰ

ਮੀਮ-ਮੁਰਸ਼ਦ ਬਾਝੋਂ ਫ਼ਕਰ ਕਮਾਵੇ,

ਵਿਚ ਕੁਫ਼ਰ ਦੇ ਬੁੱਡੇ ਹੂ

ਸ਼ੇਖ ਮਸ਼ਾਇਖ ਹੋ ਬਹਿੰਦੇ ਹੁਜਰੇ,

ਗੌਸ ਕੁਤਬ ਬਣ ਵੱਡੇ ਹੂ

ਰਾਤ ਅੰਧਾਰੀ ਮੁਸ਼ਕਲ ਪੈਂਡਾ,

ਸੈ ਸੈ ਆਵਣ ਠੁੱਡੇ ਹੂ

ਤਸਬੀਹਾਂ ਨੱਪ ਬਹਿਣ ਮਸੀਤੀਂ ਬਾਹੂ,

ਜਿਵੇਂ ਮੂਸ਼ ਬਹੇ ਵੜ ਖੁੱਡੇ ਹੂ

(ਮੂਸ਼=ਚੂਹਾ)

📝 ਸੋਧ ਲਈ ਭੇਜੋ