ਮੀਮ-ਮੁਰਸ਼ਦ ਹਾਦੀ ਸਬਕ

ਮੀਮ-ਮੁਰਸ਼ਦ ਹਾਦੀ ਸਬਕ ਪੜ੍ਹਾਇਆ,

ਪੜ੍ਹਿਓਂ ਬਿਨਾਂ ਪੜ੍ਹੀਵੇ ਹੂ

ਉਂਗਲੀਆਂ ਕੰਨਾਂ ਵਿਚ ਦਿੱਤੀਆਂ,

ਸੁਣਿਓਂ ਬਿਨਾਂ ਸੁਣੀਵੇ ਹੂ

ਨੈਣ ਨੈਣਾਂ ਵਲ ਤੁਰ ਤੁਰ ਤਕਦੇ,

ਡਿਠਿਉਂ ਬਿਨਾਂ ਡਸੀਵੇ ਹੂ

ਹਰ ਖ਼ਾਨੇ ਵਿਚ ਜਾਨੀ ਬਾਹੂ,

ਕੂਨ ਸਿਰ ਉਹ ਰਖੀਵੇ ਹੂ

📝 ਸੋਧ ਲਈ ਭੇਜੋ