ਮੀਮ-ਮੁਰਸ਼ਦ ਮੱਕਾ

ਮੀਮ-ਮੁਰਸ਼ਦ ਮੱਕਾ, ਤਾਲਿਬ ਹਾਜੀ,

ਕਾਅਬਾ ਇਸ਼ਕ ਬਣਾਇਆ ਹੂ

ਵਿਚ ਹਜ਼ੂਰ ਸਦਾ ਹਰ ਵੇਲੇ,

ਕਰੀਏ ਹੱਜ ਸਵਾਇਆ ਹੂ

ਹਿੱਕ ਦਮ ਮੈਥੋਂ ਜੁਦਾ ਨਾ ਹੋਵੇ,

ਦਿਲ ਮਿਲਣੇ ਤੇ ਆਇਆ ਹੂ

ਮੁਰਸ਼ਦ ਐਨ ਹਯਾਤੀ ਬਾਹੂ,

ਲੂੰ ਲੂੰ ਵਿਚ ਸਮਾਇਆ ਹੂ

 

📝 ਸੋਧ ਲਈ ਭੇਜੋ