ਮੀਮ-ਮੁਰਸ਼ਦ ਮੈਨੂੰ ਹੱਜ

ਮੀਮ-ਮੁਰਸ਼ਦ ਮੈਨੂੰ ਹੱਜ ਮੱਕੇ ਦਾ,

ਰਹਿਮਤ ਦਾ ਦਰਵਾਜ਼ਾ ਹੂ

ਕਰਾਂ ਤਵਾਫ ਦੁਆਲੇ ਬਿਲੇ,

ਹੱਜ ਹੋਵੇ ਨਿਤ ਤਾਜ਼ਾ ਹੂ

ਕੁਨ ਫਯਕੂਨ ਜਦੋਂ ਦਾ ਸੁਣਿਆ,

ਡਿੱਠਾ ਅੱਲਾ ਦਾ ਦਰਵਾਜ਼ਾ ਹੂ

ਮੁਰਸ਼ਿਦ ਸਦਾ ਹਯਾਤੀ ਵਾਲਾ ਬਾਹੂ,

ਓਹੋ ਖਿਜ਼ਰ ਖੁਵਾਜ਼ਾ ਹੂ

📝 ਸੋਧ ਲਈ ਭੇਜੋ