ਮੀਮ-ਮੁਰਸ਼ਦ ਮੇਰਾ ਸ਼ਹਬਾਜ਼

ਮੀਮ-ਮੁਰਸ਼ਦ ਮੇਰਾ ਸ਼ਹਬਾਜ਼ ਇਲਾਹੀ,

ਰਲਿਆ ਸੰਗ ਹਬੀਬਾਂ ਹੂ

ਤਕਦੀਰ ਇਲਾਹੀ ਛਿੱਕੀਆਂ ਡੋਰਾਂ,

ਮਿਲਸੀ ਨਾਲ ਨਸੀਬਾਂ ਹੂ

ਕੋਹੜਿਆਂ ਦੇ ਦੁਖ ਦੂਰ ਕਰੇਂਦਾ,

ਕਰੇ ਸ਼ਫਾ ਗਰੀਬਾਂ ਹੂ

ਹਰ ਮਰਜ਼ ਦਾ ਦਾਰੂ ਤੂੰ ਹੈਂ ਬਾਹੂ,

ਕਿਉਂ ਘੱਤਨਾ ਏਂ ਵੱਸ ਤਬੀਬਾਂ ਹੂ

📝 ਸੋਧ ਲਈ ਭੇਜੋ