ਮੀਮ-ਮੁਰਸ਼ਦ ਉਹ ਸਹੇੜੀਏ

ਮੀਮ-ਮੁਰਸ਼ਦ ਉਹ ਸਹੇੜੀਏ,

ਜਿਹੜਾ ਦੋ ਜੱਗ ਖੁਸ਼ੀ ਵਿਖਾਵੇ ਹੂ

ਪਹਿਲੇ ਗ਼ਮ ਟੁਕੜੇ ਦਾ ਮੇਟੇ,

ਵੱਤ ਰੱਬ ਦਾ ਰਾਹ ਸੁਝਾਵੇ ਹੂ

ਕੱਲਰ ਵਾਲੀ ਕੰਧੀ ਨੂੰ ਚਾ,

ਚਾਂਦੀ ਖਾਸ ਬਣਾਵੇ ਹੂ

ਜੈਂ ਮੁਰਸ਼ਦ ਏਥੇ ਕੁਝ ਨਾ ਕੀਤਾ ਬਾਹੂ,

ਕੂੜੇ ਲਾਰੇ ਲਾਵੇ ਹੂ

📝 ਸੋਧ ਲਈ ਭੇਜੋ