ਮੀਮ-ਮੁਰਸ਼ਦ ਵੱਸੇ ਸੈ

ਮੀਮ-ਮੁਰਸ਼ਦ ਵੱਸੇ ਸੈ ਕੋਹਾਂ ਤੇ,

ਮੈਨੂੰ ਦਿੱਸੇ ਨੇੜੇ ਹੂ

ਕੀ ਹੋਇਆ ਬੁੱਤ ਓਹਲੇ ਹੋਇਆ,

ਉਹ ਵੱਸੇ ਵਿਚ ਮੇਰੇ ਹੂ

ਅਲਿਫ਼ ਦੀ ਜ਼ਾਤ ਸਹੀ ਜਿਸ ਕੀਤੀ,

ਉਹ ਰੱਖੇ ਕਦਮ ਅਗੇਰੇ ਹੂ

ਨਹਨੁ-ਅਕਰਬ ਲਭਿਓਸੁ ਬਾਹੂ,

ਝਗੜੇ ਕੁਲ ਨਿਬੇੜੇ ਹੂ

 

📝 ਸੋਧ ਲਈ ਭੇਜੋ