ਮੀਮ-ਮੁਰਸ਼ਿਦ ਵਾਂਗ ਸੁਨਿਆਰੇ

ਮੀਮ-ਮੁਰਸ਼ਿਦ ਵਾਂਗ ਸੁਨਿਆਰੇ ਹੋਵੇ,

ਘੱਤ ਕੁਠਾਲੀ ਗਾਲੇ ਹੂ

ਜਾਂ ਕੁਠਾਲੀਓਂ ਬਾਹਰ ਕੱਢੇ,

ਬੁੰਦੇ ਘੜੇ ਜਾਂ ਵਾਲੇ ਹੂ

ਕੰਨੀਂ ਖ਼ੂਬਾਂ ਤਦੋਂ ਸੁਹਾਵਨ,

ਜਦਾਂ ਕੁੱਠੇ ਉਜਾਲੇ ਹੂ

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ,

ਜੇੜ੍ਹਾ ਦਮਦਮ ਦੋਸਤ ਸੰਭਾਲੇ ਹੂ

📝 ਸੋਧ ਲਈ ਭੇਜੋ