ਮੀਮ-ਮੂਤੂ ਵਾਲੀ ਮੌਤ

ਮੀਮ-ਮੂਤੂ ਵਾਲੀ ਮੌਤ ਨਾ ਮਿਲਸੀ,

ਜੈਂ ਵਿਚ ਇਸ਼ਕ ਹਯਾਤੀ ਹੂ

ਮੌਤ ਵਿਸਾਲ ਥੀਓਸੇ ਹਿੱਕੋ,

ਜਦਾਂ ਇਸਮ ਪੜ੍ਹੀਵੇ ਜ਼ਾਤੀ ਹੂ

ਐਨ ਦੇ ਵਿਚ ਐਨ ਥੀਓਸੇ,

ਦੂਰ ਹੋਈ ਕੁਰਬਾਤੀ ਹੂ

ਹੂ ਜ਼ਿਕਰ ਹਮੇਸ਼ ਸੜੇਂਦਾ ਬਾਹੂ,

ਦੇਹਾਂ ਸੁਖ ਨਾ ਰਾਤੀ ਹੂ

(ਮੂਤੂ=ਮੌਤੋਂ ਪਹਿਲਾਂ ਮਰਨਾ)

📝 ਸੋਧ ਲਈ ਭੇਜੋ