ਮਹਿਸੂਸ ਕਰਨਾ ਤੇ ਆਖਰ

ਮਹਿਸੂਸ ਕਰਨਾ ਤੇ ਆਖਰ ਪੀ ਜਾਣਾ

ਭਲ਼ਾ ਕਦੇ ਤੇ ਰਿਹਾ ਨਾਂਹੀ ਇਹ ਮੁੱਢ ਕਦੀਮ ਤੋਂ,

ਕੁਫ਼ਰ ਤੱਕਣਾ ਸਾਹਵੇਂ ਤੇ ਜਾਨ ਬਚਾਉਣੀ

ਤੂੰ ਜਾਣਦੈ ਕੀ ਖੱਟੇਂਗਾ ਕਿਆਮਤ 'ਚ ਰਹੀਮ ਤੋਂ,

ਬੇਲਗਾਮ ਹੋ ਕੇ ਕਦੇ ਕੁਛ ਵੀ ਆਖ ਦੇਣਾ

ਜੀਬਾਂ ਨਾਂ ਏਹ ਸੂਤ ਆਈਆਂ ਕਦੇ ਕਿਸੇ ਹਕੀਮ ਤੋਂ,

ਲੇਖਾ ਤੇ ਦੇਣ ਮਾਲਵੇ ਦਾ ਜੋ ਨਿੱਤ ਕੂਕਦੇ

ਅਖੇ ਚਿੱਟਾ ਰੁੱਕ ਜਾਏਗਾ ਲੀਗਲ ਹੋਈ ਅਫ਼ੀਮ ਤੋਂ,

ਗਏ ਸਿਸਟਮ ਛੱਡ ਸੀ ਜਾਂ ਚੰਦ ਦਮੜਿਆਂ ਖ਼ਾਤਿਰ

ਕੌਣ ਪੁੱਛੂ ਪੰਜਾਬੋਂ ਬਾਹਰ ਆਈ ਪੜ੍ਹੀ ਲਿਖੀ ਕਰੀਮ ਤੋਂ?

📝 ਸੋਧ ਲਈ ਭੇਜੋ