ਮੇਰਾ ਆਪਣਾ ਅਸਮਾਨ

ਉਮਰ ਭਰ  

ਤੇਰੀ ਚਾਰਦੀਵਾਰੀ ਵਿੱਚ 

ਆਪਣੇ ਜੋਗੀ 

ਨੁੱਕਰ ਭਾਲਦੀ........

ਟੁੱਟਦੀ ..

ਭੱਜਦੀ ....

ਭੁਰਦੀ ......

ਗੁਆਚਦੀ ਰਹੀ

ਤੇਰੇ ਇਸ਼ਕ ਵਿੱਚ 

ਝੱਲੀ ਹੋਈ ਨੂੰ 

ਕਦੇ ਅਹਿਸਾਸ ਹੀ ਨਹੀਂ ਹੋਇਆ 

ਕਿ

ਮੇਰੇ ਅੰਦਰ 

ਤੇਰੇ ਤੋਂ ਵੀ ਵੱਡਾ 

ਮੇਰਾ ਆਪਣਾ ਅਸਮਾਨ ਹੈ

📝 ਸੋਧ ਲਈ ਭੇਜੋ