ਮੇਰਾ ਚਿਹਰਾ ਪੜ੍ਹ ਲੈਣ ਦਾ ਦਾਅਵਾ ਕਰਦਾ ਸੀ
ਫਿਰ ਕਿਉਂ ਨਹੀਂ ਦਿਸਿਆ ਮੇਰੇ ਚਿਹਰੇ ਤੋਂ
ਮੇਰਾ ਨਿਰਾਸ਼ ਹੋਣਾ
ਉਦਾਸ ਹੋਣਾ
ਹਰ ਪਲ ਦਿਲੋਂ ਦੂਰ ਹੋਣਾ
ਪਰ ਕਿਵੇਂ ਪੜ੍ਹਦਾ
ਤੂੰ ਮੇਰੇ ਵਲ
ਗਹੁ ਨਾਲ ਵੇਖਿਆ
ਹੀ ਨਹੀਂ
ਤੇਰੀ ਬੇਰੁਖੀ
ਮੈਂਨੂੰ ਤੇਰੇ ਤੋਂ ਦੂਰ
ਕਰਦੀ ਰਹੀ
ਮੈਂਨੂੰ ਜਾਪਿਆ
ਤੂੰ ਸਮਝ ਜਾਵੇਗਾ
ਮੇਰੀ ਉਮੀਦ ਤੇ
ਤੇਰੀ ਉਦਾਸੀਨਤਾ ਨੇ
ਫਾਸਲਾ ਏਨ੍ਹਾ ਵਧਾ
ਦਿੱਤਾ
ਹੁਣ ਨਾਮੁਮਕਿਨ ਹੈ
ਆਪਣਾ
ਇਕ ਹੋਣਾ