ਮੇਰਾ ਦਿਲ ਹੀ ਇਹ

ਮੇਰਾ ਦਿਲ ਹੀ ਇਹ ਕਰਦਾ ਹੈ। 

ਨਿਤ ਗ਼ਮ ਦਾ ਸਾਗਰ ਤਰਦਾ ਹੈ।

ਸੱਚ ਤਾਂ ਇਹ ਹੈ ਆਖ਼ਿਰ ਬੰਦਾ, 

ਆਪਣੇ ਆਪ ਤੋਂ ਹੀ ਡਰਦਾ ਹੈ।

ਵੇਖ ਰਿਹੈਂ ਕੀ ਉਸਦੇ ਘਰ ਨੂੰ, 

ਤੇਰਾ ਘਰ ਵੀ ਬੇਪਰਦਾ ਹੈ।

ਅਪਣੇ ਘਰ ਨੂੰ ਲੱਭ ਰਿਹਾ ਹੈ, 

ਖ਼ੌਰੇ ਉਹ ਕਿਹੜੇ ਘਰ ਦਾ ਹੈ।

ਕੀ ਦੱਸਾਂ ਮੈਂ ਕਿੰਨਾ ਖ਼ੁਸ਼ ਹਾਂ, 

ਮੁੜ-ਮੁੜ ਰੋਣ ਨੂੰ ਜੀਅ ਕਰਦਾ ਹੈ।

ਫ਼ੌਰੇ ਕਿੰਨੀ ਵਾਰੀ ਬੰਦਾ,

ਮੌਤ ਤੋਂ ਪਹਿਲਾਂ ਹੀ ਮਰਦਾ ਹੈ।

📝 ਸੋਧ ਲਈ ਭੇਜੋ