ਮੇਰਾ ਦਿਲ ਏਧਰ ਮੇਰਾ ਦਿਲ ਓਧਰ

ਮੇਰਾ ਦਿਲ ਏਧਰ ਮੇਰਾ ਦਿਲ ਓਧਰ,

ਸਿਰ 'ਤੇ ਇਕ ਅਜ਼ਾਬ ਨੂੰ ਵੇਖਨਾਂ ਵਾਂ

ਬਿਖਰੇ ਵਰਕਿਆਂ ਦੀ ਹੋਈ ਜਿਲਦ ਬੰਦੀ,

ਮੈਂ ਇੱਕ ਖੁੱਲੀ ਕਿਤਾਬ ਨੂੰ ਵੇਖਨਾਂ ਵਾਂ

ਕੁੜੀਆਂ ਰੰਗ ਬਰੰਗੀਆਂ ਫਿਰਦੀਆਂ ਨੇ,

ਚਲਦੀ ਹੋਈ ਸ਼ਰਾਬ ਨੂੰ ਵੇਖਨਾਂ ਵਾਂ

ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ,

ਬੰਬੇ ਵਿੱਚ ਪੰਜਾਬ ਨੂੰ ਵੇਖਨਾਂ ਵਾਂ

 

📝 ਸੋਧ ਲਈ ਭੇਜੋ