ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ

ਮੇਰੇ ਦੇਸ ਵਿਚ ਪੁੱਛ ਪਰਤੀਤ ਕੋਈ ਨਾ,

ਲੁੱਟ ਮਾਰ ਦੇ ਏਥੇ ਅਸੂਲ ਵੱਖਰੇ

ਸਦਕੇ ਜਾਂ ਮੈਂ ਆਪਣੇ ਤਾਜਰਾਂ ਦੇ,

ਇਹਨਾਂ ਘੜੇ ਤਰੀਕੇ ਅਸੂਲ ਵੱਖਰੇ

ਟਰਾਂਸਪੋਰਟਰਾਂ ਵੱਖਰੀ ਅੱਤ ਚਾਈ,

ਦੇਂਦੇ ਜਾਣ ਕਿਰਾਏ ਨੂੰ ਤੂਲ ਵੱਖਰੇ

ਜ਼ੋਰਦਾਰ ਨਾ ਟੈਕਸ ਅਦਾ ਕਰਦੇ,

ਤੇ ਵਡੇਰੇ ਲਗਾਨ ਮਹਿਸੂਲ ਵੱਖਰੇ

📝 ਸੋਧ ਲਈ ਭੇਜੋ