ਮੇਰੇ ਦੁੱਖਾਂ ਨੂੰ ਜਾਣਦੇ ਹੈਣ ਸਾਰੇ

ਮੇਰੇ ਦੁੱਖਾਂ ਨੂੰ ਜਾਣਦੇ ਹੈਣ ਸਾਰੇ,

ਵੰਡਦੇ ਦਰਦ ਨਹੀਂ, ਇਹਦਾ ਹਿਸਾਬ ਹੋਣਾ

ਪੁੱਛਣ ਵਾਲੇ ਜਦ ਪੁੱਛਣ ਆਣ ਕੇ ਤੇ,

ਏਸ ਸਵਾਲ ਦਾ ਨਹੀਂ ਜਵਾਬ ਹੋਣਾ

ਧੱਕੇ ਅਮਨ ਨੂੰ ਮਾਰਦੇ ਜਾ ਰਹੇ ਨੇ,

ਅੱਗੇ ਕੀਹ ਹੋਣਾ, ਇਨਕਲਾਬ ਹੋਣਾ

ਲੱਭਣਾ ਕੋਈ ਜਵਾਬ ਨਹੀਂ ਫੇਰ 'ਦਾਮਨ',

ਹਰ ਇਕ ਜ਼ਾਲਿਮ ਦਾ ਖ਼ਾਨਾ ਖ਼ਰਾਬ ਹੋਣਾ

📝 ਸੋਧ ਲਈ ਭੇਜੋ