ਆਹ ਲੈ !

ਸੰਭਾਲ਼ ਕੇ ਰੱਖੀਂ

ਮੈਂ ਆਉਂਦਾਂ ਹੋਰ ਲੈ ਕੇ।

ਆਪ-ਮੁਹਾਰੇ ਹੀ

ਜਿਹਨ ਵਿੱਚ ਕਹਿ

ਮੈਂ ਰੋਜ਼ਾਨਾ ਘਰੋਂ ਕੰਮ 'ਤੇ ਜਾਂਦਾ ਹਾਂ

ਪਤਨੀ

ਮੇਰੀ ਮਾਂ ਤੋਂ ਡਰਦੀ-ਡਰਦੀ

"ਕਿਤੇ ਉਸਨੂੰ ਸੂਹ ਹੀ ਨਾ ਮਿਲ ਜਾਵੇ  "

ਨਿਸ਼ਾਨਦੇਹੀ ਕਰਦੀ

ਅਤੇ

ਸੋਚਦੀ ਹੈ

ਇਸ ਵਿੱਚੋਂ  ਕੁਝ ਮੈਂ ਨਾ ਲੈ ਲਵਾਂ ?

ਜਦ ਮੈਂ ਰੋਜ਼ਾਨਾ ਕੰਮ ਤੋਂ

ਘਰ ਵਾਪਿਸ ਆਉਂਦਾ ਹਾਂ

ਤਾਂ

ਚੌਗਣੇ ਹੋਏ ਮਹਿਸੂਸ ਕਰਦਾ ਹਾਂ

ਮੇਰੇ ,ਮੇਰੀ ਮਾਂ ਅਤੇ ਪਤਨੀ ਦੇ

ਫ਼ਿਕਰ , ਡਰ ਅਤੇ ਪੀੜਾਂ ....

📝 ਸੋਧ ਲਈ ਭੇਜੋ