ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ

ਮੇਰੇ ਮੌਲਾ ਨੇ ਆਪਣੇ ਮੰਗਤਿਆਂ ਨੂੰ,

ਜੋ ਕੁਝ ਦਿੱਤਾ ਵੱਖੋ ਵੱਖ ਦਿੱਤਾ

ਉਹਦੀ ਵੰਡ ਨੂੰ ਸਮਝਣਾ ਬੜਾ ਮੁਸ਼ਕਿਲ,

ਕਿਤੇ ਲੱਖ ਦਿੱਤਾ, ਕਿਤੇ ਕੱਖ ਦਿੱਤਾ

ਭਰਿਆ ਦਿਲ ਸੀ ਦਿੱਤਾ ਮੁਹੱਬਤਾਂ ਦਾ,

ਮੈਨੂੰ ਲੱਖ ਦਾ ਵੀ ਸਵਾ ਲੱਖ ਦਿੱਤਾ

ਬੜਾ ਚਾਅ ਸੀ ਸ਼ੌਕ 'ਚ ਸਜਦਿਆਂ ਦਾ,

ਖ਼ੌਰੇ ਕਿਥੇ ਕਿਥੇ ਮੱਥਾ ਰੱਖ ਦਿੱਤਾ

📝 ਸੋਧ ਲਈ ਭੇਜੋ