ਮੇਰੇ ਮੁਲਕ ਦੇ ਦੋ ਖ਼ੁਦਾ

ਮੇਰੇ ਮੁਲਕ ਦੇ ਦੋ ਖ਼ੁਦਾ,

ਲਾ ਇੱਲਾ ਤੇ ਮਾਰਸ਼ਲ ਲਾਅ।

ਇਕ ਰਹਿੰਦਾ ਅਰਸ਼ਾਂ ਉੱਤੇ,

ਦੂਜਾ ਰਹਿੰਦਾ ਫਰਸ਼ਾਂ ਉਤੇ।

ਉਹਦਾ ਨਾਂ ਅੱਲ੍ਹਾ ਮੀਆਂ,

ਇਹਦਾ ਨਾਂ ਜਨਰਲ ਜ਼ੀਯਾ।

ਵਾਹ ਬਈ ਵਾਹ ਜਨਰਲ ਜ਼ੀਯਾ,

ਕੌਣ ਕਹਿੰਦਾ ਤੈਨੂੰ ਏਥੋਂ ਜਾ

 

📝 ਸੋਧ ਲਈ ਭੇਜੋ