ਮੇਰੇ ਪਿੱਛੇ ਕੌਣ

ਮੇਰੇ ਪਿੱਛੇ ਪਿੱਛੇ ਕੌਣ ਤੁਰੇ

ਨਾ ਇਹ ਹੋਇਆ ਨਾ ਅਣਹੋਇਆ 

ਫੁਰਨਾ ਜਿਵੇਂ ਫੁਰੇ

ਸਜਰੇ ਪਾਪ ਜਿਹਾ ਇਹ ਕੋਈ 

ਕੀਤਾ ਦੁਰੇ ਦੁਰੇ

ਇਹ ਸੋਹਣਾ ਮੇਰਾ ਸਕਾ ਸਨੇਹੀ 

ਉਰਿਓਂ ਹੋਰ ਉਰੇ

ਧੁਰ ਜੰਗਲ ਵਿਚ ਅੱਖ ਗੁਆਂਢਣ 

ਨਪਦੀ ਫਿਰੇ ਖਰੇ

ਜਾਂ ਮੇਰਾ ਮਨ ਮੇਰੇ ਪਿੱਛੇ ਲੱਗਾ 

ਮਨ ਦੇ ਵਹਿਮ ਬੁਰੇ

ਇਹ ਕੋਈ ਅੱਖ ਜੋ ਮੈਂ ਖਾ ਬੈਠਾ 

ਨਜ਼ਰਾਂ ਜਿਵੇਂ ਛੁਰੇ

ਅਪਣੀ ਨਜ਼ਰ ਦੀ ਆਪ ਨਮੋਸ਼ੀ 

ਤਨ ਮਨ ਭੁਰੇ ਭੁਰੇ

ਮੇਰੇ ਪਿੱਛੇ ਪਿੱਛੇ ਕੌਣ ਤੁਰੇ

ਨਾ ਇਹ ਹੋਇਆ ਨਾ ਅਣਹੋਇਆ 

ਫੁਰਨਾ ਜਿਵੇਂ ਫੁਰੇ

📝 ਸੋਧ ਲਈ ਭੇਜੋ