ਮੇਰੀ ਖੁਦਕੁਸ਼ੀ ਦੇ ਰਾਹ ਵਿੱਚ

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਕਿਨੇ ਹਸੀਨ ਚੇਹਰੇ, ਨੈਣਾਂ ਦੇ ਗੋਲ ਘੇਰੇ

ਸ਼ਾਮਾਂ ਅਤੇ ਸਵੇਰੇ

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ

ਮੈਨੂੰ ਆਖਦਾ ਸੋਹਣੀ, ਇੱਕ ਨੌਜਵਾਨ ਸ਼ੀਸ਼ਾ

ਏਹੋ ਤਾਂ ਮੁਸ਼ਿਕਲਾਂ ਨੇ

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਇੱਕ ਆਸ ਮਿਲਣ ਦੀ, ਮੇਰੇ ਸਾਂਵਰੇ ਸੱਜਣ ਦੀ

ਕੁਝ ਕਹਣ ਦੀ ਸੁਨਣ ਦੀ

ਇਹ ਕਹਿਕੇ ਉਸਨੇ ਸੀਨੇ ਲੱਗਣਾ, ਤੇ ਸਿਸਕਣਾ

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ

ਮੈ ਮਰਨ ਤੁਰੀ ਤਾਂ ਲੱਗ ਪਈ, ਪੰਜੇਬ ਮੇਰੀ ਛਣਕਣ

ਬਾਹੋਂ ਪਕੜ ਬਿਠਾਇਆ, ਟੁੱਟ ਪੈਣੇ ਕੰਗਣਾ ਨੇ

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਸੂਰਜ ਅਤੇ ਸਿਤਾਰੇ, ਮੇਰੇ ਰਾਹ 'ਚ ਚੰਨ ਤਾਰੇ

ਮੈਨੂੰ ਘੇਰਦੇ ਨੇ ਸਾਰੇ, ਜਾ ਕੇ ਖੇਡਣਾ ਏ?

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

📝 ਸੋਧ ਲਈ ਭੇਜੋ