ਰੁੱਖਾਂ ਦੇ ਝੁੰਡ ਥੱਲੇ
ਉੱਛਲਦੇ ਪਾਣੀਆਂ ਦੇ ਚਸ਼ਮੇ
ਧੁੱਪਾਂ ਦੀਆਂ ਨਿੱਘੀਆਂ ਛਾਵਾਂ
ਕੌਣ ਬੈਠ ਇਨ੍ਹਾਂ ਦੇ ਰੰਗ ਮਾਣੇ
ਥਾਂ-ਥਾਂ ਵਿਸ਼ਵਾਸਾਂ ਦਾ ਕਤਲ ਹੋਵੇ
ਜ਼ਿੰਦਗੀ ਰਹਿ ਗਈ
ਸੱਟਾ ਬਾਜ਼ਾਰ ਬਣਕੇ
ਦਿਲਾਂ ਦਾ ਭੇਤ
ਇਕ ਲੰਮਾ ਸਫ਼ਰ ਹੈ
ਦਮ ਘੁਟਦਾ ਹੈ
ਦਰਦਾਂ ਦੀ ਕਹਾਣੀ ਸੁਣਾ ਕੇ
ਉਦਾਸ ਨਿਮੋਝੂਣਾ ਮਨ
ਨਿਢਾਲ ਪਿਆ ਹੈ
ਮਮਤਾ ਦੇ ਬੰਧਨਾਂ ਦੇ
ਚੱਕਰਾਂ 'ਚ ਪੈ ਕੇ
ਹਰ ਰੋਜ਼ ਰੇਤੇ ਦੇ ਘਰ ਬਣਾਈ ਜਾਵਾਂ
ਵਿਚ ਚੀਚ ਵਹੁਟੀਆਂ ਵਸਾਈ ਜਾਵਾਂ
ਲਾਲਸਾ ਰਹੀ ਮੇਰੀ
ਰੂਹਾਂ ਦਾ ਕਦੇ ਮੇਲ ਹੋ ਜਾਵੇ
ਵਫ਼ਾ ਦੇ ਮੰਦਰਾਂ ਨੂੰ
ਪਾਣੀ ਚੜ੍ਹਾਈ ਜਾਵਾਂ