ਮੇਰੀ ਮੈਂ ਤੇ ਦੂਰ ਦੀ ਗੱਲ

ਮੇਰੀ ਮੈਂ ਤੇ ਦੂਰ ਦੀ ਗੱਲ ਮੈਂ ਨਾ ਨਜ਼ਰੀ ਆਵਾਂ

ਤੇਰੇ ਨੈਣਾਂ ਥੀਂ ਜੇ ਆਪਣੇ ਅੰਦਰ ਝਾਤੀ ਪਾਵਾਂ

ਦਰਦਾਂ ਦੀ ਬੇਸੁਰਤੀ ਨੇ ਨਈਂ ਸੁਰਤ ਸੰਭਾਲਣ ਦਿੱਤੀ,

ਜੀਅ ਤੇ ਮੇਰਾ ਵੀ ਕਰਦਾ ਮਾਹੀਏ ਢੋਲੇ ਗਾਵਾਂ

ਉੱਥੋਂ ਆਇਆ ਐਥੇ ਦੇ ਲਈ ਐਥੇ ਵੀ ਨਹੀਂ ਰਹਿਣਾ,

ਕਿਹੜਾ ਦੇਸ ਬੰਦੇ ਦਾ ਦਏ ਕਿੱਥੋਂ ਦਾ ਸਿਰਨਾਵਾਂ

ਜਿਸ ਦਮ ਸੂਰਜ ਸਿਰ ਤੇ ਆਇਆ ਆਣ ਬਣੇਗੀ ਸਿਰ ਤੇ,

ਛਾਹ ਵੇਲੇ ਪਿਆ ਲੱਭਦਾ ਫਿਰਦਾ ਤੇਰਾ ਮੁਸਾਫ਼ਿਰ ਛਾਵਾਂ

ਥੱਕੇ ਟੁੱਟੇ ਜੁੱਸੇ ਲਈ ਛੇਕੜਲਾ ਇਹ ਟੋਇਆ,

ਆਪੇ ਕਬਰੇ ਪੈ ਜਾਵਾਂ ਯਾ ਸੱਧਰਾਂ ਨੂੰ ਦਫ਼ਨਾਵਾਂ

ਬਾਜ਼ ਨਾ ਆਵੇ ਰੋਜ਼ ਜਾਵੇ ਲੱਭੇ ਵਿਚ ਬਾਜ਼ਾਰਾਂ,

ਤੂੰ ਤੇ 'ਹੱਟ' ਹਟਾ ਲਈ ਉੱਥੋਂ ਦਿਲ ਨੂੰ ਕਿਵੇਂ ਹਟਾਵਾਂ

ਵੇਲੇ ਦੇ 'ਸੁਲਤਾਨ' ਕਿਸੇ ਨੇ ਗੱਡੀ ਹੋਈ ਸੂਲੀ,

ਜਿੰਦੇ ਮਨਸੂਰ ਦੇ ਵਾਂਗੂੰ ਮੈਂ ਕੋਈ ਚੰਨ ਚੜ੍ਹਾਵਾਂ

📝 ਸੋਧ ਲਈ ਭੇਜੋ