ਮਿਲਨ ਹੈ ਅਜਬ ਟਾਕਰਾ

ਅਜਬ ਇਹ ਮਿਲਨ ਹੈ ਅਜਬ ਟਾਕਰਾ ਹੈ। 

ਮੈਂ ਦਿਲ ਤੋਂ ਮਿਰਾ ਦਿਲ ਮੇਰੇ ਤੋਂ ਖ਼ਫ਼ਾ ਹੈ।

ਉਹ ਮੇਰਾ ਹੈ ਮੈਂ ਤਾਂ ਇਹੋ ਸੋਚਦਾ ਹਾਂ, 

ਉਹ ਮੇਰੇ ਤੋਂ ਕੁਝ ਵੱਖਰਾ ਸੋਚਦਾ ਹੈ।

ਸਫ਼ਰ ਦਰ ਸਫ਼ਰ ਹੀ ਮੁਕੱਦਰ ਹੈ ਮੇਰਾ, 

ਨਾ ਮੈਂ ਬੇਵਫ਼ਾ ਹਾਂ ਨਾ ਉਹ ਬੇਵਫ਼ਾ ਹੈ।

ਬਹੁਤ ਵਾਰ ਕੀਤੇ ਨੇ ਉਸ ਨੇ ਮਿਰੇ 'ਤੇ, 

ਉਹ ਸ਼ਾਇਦ ਮਿਰੇ ਤੋਂ ਬਹੁਤ ਡਰ ਰਿਹਾ ਹੈ।

ਬਹੁਤ ਦੂਰ ਤੱਕ ਆਜ਼ਮਾਇਸ਼ 'ਚ ਹਾਂ ਮੈਂ, 

ਬਹੁਤ ਦੂਰ ਮੰਜ਼ਿਲ ਅਜੇ ਦੋਸਤਾ ਹੈ।

 

📝 ਸੋਧ ਲਈ ਭੇਜੋ