ਮਿਲਾਵਟ

ਕਵਿਤਾ ਮੇਰੇ ਅੰਦਰ

ਥੋੜ੍ਹੀ ਥੋੜ੍ਹੀ ਉਤਰਦੀ ਹੈ

ਮੁਲ ਦੇ ਦੁਧ ਤੇ

ਜਿੰਨੀ ਕੁ ਮਲਾਈ ਆਉਂਦੀ ਹੈ

ਮਿਲਾਵਟੀ ਜ਼ਿੰਦਗੀ ਜਿਊਂਦਿਆਂ

ਪੇਤਲਾ ਹੋ ਗਿਆ ਹਾਂ

ਪਾਣੀ ਜ਼ਿਆਦਾ

ਦੁੱਧ ਥੋੜ੍ਹਾ ਹੈ

ਰੱਬ ਜਦ ਚਲਾਏਗਾ

ਫੈਟ ਵਾਲੀ ਮਸ਼ੀਨ

ਕੀ ਮੂੰਹ ਦਿਖਾਵਾਂਗਾ

ਪਾਣੀ ਪਾਣੀ ਹੋ ਜਾਵਾਂਗਾ

📝 ਸੋਧ ਲਈ ਭੇਜੋ