ਜੇਲ੍ਹ ਕੋਠੜੀ ਵਿੱਚ ਭਗਤ ਸਿੰਘ ਬੈਠਾ ਪੁਸਤਕ ਪੜ੍ਹਦਾ। 

ਫਾਂਸੀ ਦਾ ਗਿਆ ਸੁਨੇਹਾ ਵਰਕਾ ਦੂਹਰਾ ਕਰਦਾ। 

ਲੱਭੀਏ ਉਹੀ ਪੁਸਤਕ ਉਸ ਨੂੰ ਲੋਕਾਂ ਦੇ ਵਿੱਚ ਧਰੀਏ। 

ਭਗਤ ਸਿੰਘ ਦਾ ਮੋੜਿਆ ਵਰਕਾ ਆਪਾਂ ਸਿੱਧਾ ਕਰੀਏ। 

ਉਸ ਵਰਕੇ ਵਿੱਚ ਮਾਨਵਤਾ ਦਾ ਭਲਾ ਸਮਾਇਆ ਹੋਇਆ। 

ਸੱਭੇ  ਸਾਂਝੀਵਾਲ ਸਦਾਇਣ ਦਾ ਹੈ ਗੀਤ ਪਰੋਇਆ। 

ਮਜ਼੍ਹਬਾਂ ਜ਼ਾਤਾਂ ਪਾਈਆਂ ਵੰਡੀਆਂ ਆਓ ਏਕਤਾ ਭਰੀਏ। 

ਭਗਤ ਸਿੰਘ ਦਾ .......

ਉਸ ਵਰਕੇ ਦੇ ਹਰਫਾਂ ਦੱਸਿਆ ਤਖ਼ਤਾਂ ਸੰਗ ਟਕਰਾਉਣਾ। 

ਅੱਖਰ ਅੱਖਰ ਗੂੰਜੇ ਕਿਰਤੀ ਤਾਈਂ ਹੱਕ ਦਿਵਾਉਣਾ। 

ਦੇਸ਼ ਲਈ ਕੁਝ ਕਰੀਏ ਐਵੇਂ ਡਰ ਡਰ ਕੇ ਨਾ ਮਰੀਏ। 

ਭਗਤ ਸਿੰਘ.........

ਕੁਝ ਤਾਂ ਮਰ ਗਏ ਨਸ਼ਿਆਂ ਦੇ ਵਿੱਚ ਕੁਝ ਖੁਦਕੁਸ਼ੀਆਂ ਕਰਕੇ। 

ਬੇ ਰੁਜ਼ਗਾਰਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਪੜ੍ਹਕੇ। 

ਲੀਡਰ ਲੁੱਟੀ ਜਾਣ ਦੇਸ਼ ਨੂੰ,ਹੋਰ ਕਿੰਨਾ ਚਿਰ ਜਰੀਏ

ਭਗਤ ਸਿੰਘ ........

ਪੜ੍ਹ ਲਵੋ ਇਤਿਹਾਸ ਦੇ ਪੰਨੇ ਕਲਮਾਂ ਯੁੱਗ ਪਲਟਾਏ। 

ਨਾਲ ਗਿਆਨ ਦੇ ਜੁੜਿਆਂ ਬਾਝੋਂ ਕੁਝ ਵੀ ਸਮਝ ਨਾ ਆਏ

ਗੱਗੜ ਮਾਜਰੇ ਵਾਲੇ ਦੀ ਗੱਲ ਵਿੱਚ ਹੁੰਗਾਰਾ ਭਰੀਏ

ਭਗਤ ਸਿੰਘ........

📝 ਸੋਧ ਲਈ ਭੇਜੋ