ਅਸੀਂ ਅੱਖਾਂ ਚ ਛੁਪਾ ਲਏ ਹੰਝੂ ਖਾਰੇ
ਨਾਲ ਜਿਉਣ ਦੇ ਸਜਨ ਤੇਰੇ ਲਾਰੇ
ਜ਼ਿੰਦਗੀ ਨਾਲ ਮੋਹ ਤੋੜ ਗਏ
ਮੋਹ੍ ਤੋੜ ਗਏ
ਦੱਸ ਬੋਲੀਏ ਕੀ ਹੁਣ ਤੇਰੇ ਵਾਰੇ
ਨਾਲ ਜੀਣ ਦੇ ਸਜਨ ਤੇਰੇ ਲਾਰੇ
ਜ਼ਿੰਦਗੀ ਨਾਲ ਮੋਹ ਤੋੜ ਗਏ
ਮਿਲੀਆਂ ਅਸਾਂ ਨੂੰ ਤੂੰ ਤਾਂ ਫੁੱਲਾਂ ਵਾਲੀ ਰੁੱਤ ਸੀ
ਅਸੀਂ ਵੀ ਹਾਂ ਉਹਦੋਂ ਜਵਾਂ ਟਹਿਕਦੇ ਹੋਏ ਰੁੱਖ ਸੀ
ਹੁਣ ਅੰਦਰ ਤਾਂਈ ਪਏ ਨੇ ਖਿਲਾਰੇ
ਆਸਾਂ ਟੁੱਟੀਆਂ ਤੇ ਮੁੱਕ ਗਏ ਸਹਾਰੇ
ਜ਼ਿੰਦਗੀ ਨਾਲ ਮੋਹ ਤੋੜ ਗਏ
ਮੋਹ ਤੋੜ ਗਏ
ਨਾਲ ਜੀਣ ਦੇ ਸਜਨ ਤੇਰੇ ਲਾਰੇ ਹੀ
ਤੇਰੇ ਲਈ ਤਾਂ ਇਸ਼ਕ ਹਾਂ ਬਾਸਨਾ ਦੀ ਡੋਰ ਸੀ
ਦੇਸੂ ਵਾਲੇ ਲਈ ਇਹਦਾ ਰੁਤਬਾ ਹੀ ਹੋਰ ਸੀ
ਲਹਿਰਾਂ ਮੁੜ ਜਾਣ ਆ ਕੇ ਕਿਨਾਰੇ
ਬੰਨ ਪਲਕਾਂ ਦੇ ਅਸੀਂ ਤਾਂ ਨੇ ਮਾਰੇ
ਜ਼ਿੰਦਗੀ ਨਾਲ ਮੋਹ ਤੋੜ ਗਏ
ਮੋਹ ਤੋੜ ਗਏ
ਨਾਲ ਜੀਣ ਦੇ ਸਜਨ ਤੇਰੇ ਲਾਰੇ ਹੀ
ਜਿਨਾਂ ਨਾਲ ਲਾਈਆਂ ਸੀ ਹੱਸ ਹੱਸ ਯਾਰੀਆਂ
ਪੈਰਾਂ ਚ ਮਧੋਲ ਗਏ ਉਹ ਸਧਰਾਂ ਕੁਆਰੀਆਂ
ਤਾਰੇ ਭਰਦੇ ਗਵਾਹੀਆਂ ਪਏ ਵਿਚਾਰੇ
ਜਾਣ ਆਣ ਖੜੀ ਜਵਾਂ ਏ ਕਿਨਾਰੇ
ਜ਼ਿੰਦਗੀ ਨਾਲ ਮੋਹ ਤੋੜ ਗਏ
ਮੋਹ ਤੋੜ ਗਏ
ਨਾਲ ਜੀਣ ਦੇ ਸਜਨ ਤੇਰੇ ਲਾਰੇ