ਮੋਮਬੱਤੀਆਂ ਜਗਦੀਆਂ

ਲੋਅ ਦਿੰਦੀਆਂ

ਜਲ਼ ਕੇ ਢਲ਼ਦੀਆਂ

ਮੁੱਕ ਜਾਂਦੀਆਂ !  

ਮੋਮਬੱਤੀਆਂ -

ਛੋਟੀਆਂ, ਵੱਡੀਆਂ 

ਲੰਮੀਆਂ, ਮੱਧਰੀਆਂ 

ਮੋਟੀਆਂ, ਪਤਲੀਆਂ

ਜਲ਼ਣ ਲਈ ਬਣਦੀਆਂ !

ਕੁਝ ਖ਼ੂਸ਼ਬੂਦਾਰ    

ਮਹਿਕ ਵੰਡਦੀਆਂ 

ਆਪਾ ਵਾਰਦੀਆਂ 

ਮੁੱਕ ਜਾਂਦੀਆਂ

ਕੁਝ ਘਰ ਦੇ ਡਰਾਇੰਗ ਰੂਮ 'ਚ 

ਸਜੀਆਂ ਰਹਿੰਦੀਆਂ, ਸਾਲਾਂ ਬੱਧੀ 

ਇੰਤਜ਼ਾਰ ਕਰਨ ਨੂੰ ਬਣਦੀਆਂ !

ਕੁਝ ਜਲ਼ਦੀਆਂ ਕਿਸੇ ਦਰਗਾਹ 'ਤੇ

ਜਾਂ ਕਿਸੇ ਮਜ਼ਾਰ 'ਤੇ 

ਕੁਝ ਮੈਲ਼ੀਆਂ ਹੋ ਜਾਂਦੀਆਂ 

ਪਈਆਂ ਗ਼ੈਰਾਂ ਦੀ ਪਨਾਹ 'ਚ !

ਕੁਝ ਮੋਮਬੱਤੀਆਂ ਆਪ ਤਾਂ ਜਲ਼ਦੀਆਂ 

ਘਰ ਵੀ ਜਲ਼ਾ ਦਿੰਦੀਆਂ!   

ਮੋਮਬੱਤੀ ਦਾ ਧਰਮ ਜਲ਼ਣਾ !

ਮੋਮਬੱਤੀ ਦਾ ਕਰਮ ਜਲ਼ਣਾ

📝 ਸੋਧ ਲਈ ਭੇਜੋ