ਮੋਮਬੱਤੀਆਂ

ਰੋਸ਼ਨੀ ਲਈ ਜਲਦੀਆਂ ਮੋਮਬੱਤੀਆਂ, 

ਕੀ ਕੀ ਨੇ ਝਲਦੀਆਂ ਮੋਮਬੱਤੀਆਂ । 

ਅੱਗ ਦੇ ਸਾਹਵੇਂ ਪ੍ਰੀਖਿਆ  ਦਿੰਦੀਆਂ, 

ਤੁਪਕਾ ਤੁਪਕਾ ਢਲਦੀਆਂ ਮੋਮਬੱਤੀਆਂ। 

ਅਗਨ ਅੰਦਰ, ਜੱਗ ਰੋਸ਼ਨ ਕਰਦੀਆਂ, 

ਰਹਿੰਦੀਆਂ ਖੁਦ ਬਲਦੀਆਂ ਮੋਮਬੱਤੀਆਂ।

ਨਵੀਂ ਜੰਗ-ਨਿਤ ਨਵਾਂ ਇਮਤਿਹਾਨ ਏ,

ਤੁਫਾਨ ਤੋਂ ਨਹੀਂ ਹਰਦੀਆਂ ਮੋਮਬੱਤੀਆਂ

ਚਿਣਗ ਲਾਕੇ ਜੀਵਨ ਦੀ, ਨਾ ਫੂਕ ਮਾਰ, 

ਨਾ ਬੁਝਾ ਖੁਦ ਘਰ ਦੀਆਂ, ਮੋਮਬੱਤੀਆਂ। 

📝 ਸੋਧ ਲਈ ਭੇਜੋ